Saturday, July 23, 2022

Sri Harkrishan Sahib Ji Paniting



ਅੱਠਵੇਂ ਗੁਰੂ ਹਰਿ ਕ੍ਰਿਸ਼ਨ ਜੀ ਦੇ ਜੀਵਨ ਤੋਂ ਸਾਨੂੰ ਅੱਠ ਸੇਧਾਂ ਮਿਲਦੀਆਂ ਹਨ 
8 life lessons from 8th Guru 
1) ਕਦੇ ਵੀ ਕਿਸੇ ਦੀ ਬਾਹਰੋਂ ਸ਼ਕਲ ਜਾਂ ਪੜਾਈ ਲਿਖਾਈ ਦੇ ਆਧਾਰ ਤੇ ਉਹਨਾਂ ਬਾਰੇ ਨਿਰਣਾ ਨਾ ਲਵੋ ( ਝਿਊਰ ਛਜੂ ਤੋਂ ਗਿਆਨ ਦੀਆਂ ਗੱਲਾਂ ਕਰਵਾਕੇ ਪੰਡਿਤ ਦਾ ਹੰਕਾਰ ਤੋੜਿਆ - Don’t judge others based on Education or on the basis of their birth. 

2) ਉਮਰ ਦੇ ਨਾਲ ਕਿਸੇ ਦੇ ਸਿਆਣੇ ਹੋਣ ਜਾਂ ਨਾ ਹੋਣ ਦਾ ਸੰਬੰਧ ਨਹੀਂ ਹੈ। ਬੱਚੇ ਚ ਵੀ ਸਿਆਣਪ ਹੋ ਸਕਦੀ ਹੈ। Age is no indication of someone being wise 

3) ਸੰਸਾਰ ਦੀ ਕਿਸੇ ਵੀ ਤਾਕਤ ਅੱਗੇ ਨਾ ਝੁਕੋ - ਜੇ ਸੱਚੇ ਹੋ ਤਾਂ ਆਖਰ ਜਿੱਤ ਸਚਾਈ ਦੀ ਹੁੰਦੀ ਹੈ ( ਗੁਰੂ ਸਾਹਿਬ ਨੇ ਔਰੰਗਜੇਬ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ਜੋ ਕਿ ਉਸ ਸਮੇਂ ਸੰਸਾਰ ਦੇ ਤਾਕਤਵਰ ਰਾਜਿਆਂ ਚੋਂ ਸੀ) Never bow down to worldly power - only bow to God. 

4) ਜਦੋਂ ਤੱਕ ਸਾਡੇ ਕੋਲ ਸਮਰੱਥਾ ਹੈ ਕਿਸੇ ਦੇ ਕੰਮ ਆਈਏ ਤੇ ਖਾਸ ਕਰਕੇ ਗਰੀਬਾਂ ਦੁਖੀਆਂ ਦੀ ਬਾਂਹ ਫੜੀਏ ( ਦਿੱਲੀ ਵਿੱਚ ਚੇਚਕ ਦੀ ਭਿਆਨਕ ਬੀਮਾਰੀ ਤੋਂ ਪੀੜਿਤ ਲੋਕਾਂ ਦੀ ਮਦਦ ਕਰਦਿਆਂ ਦਵਾ ਦਾਰੂ ਕਰਦਿਆਂ ਗੁਰੂ ਸਾਹਿਬ ਦੀ ਨੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ) Help and serve the needy and be a healer in the world. 

5) ਜੇ ਤੁਹਾਡਾ ਆਪਣਾ ਰਿਸ਼ਤੇਦਾਰ ਗਲਤ ਹੈ ਤਾਂ ਹਮੇਸ਼ਾਂ ਸਚਾਈ ਅਤੇ ਸਹੀ ਗੱਲ ਨਾਲ ਖੜੋ ( ਵੱਡੇ ਭਰਾ ਰਾਮ ਰਾਏ ਨਾਲ ਜਿਸਨੇ ਗੁਰਬਾਣੀ ਬਦਲੀ ਮੁਗਲ ਬਾਦਸ਼ਾਹ ਨੂੰ ਖੁਸ਼ ਕਰਨ ਲਈ ਅਤੇ ਜਿਸ ਨੂੰ ਪਿਤਾ ਗੁਰੂ ਹਰਿ ਰਾਏ ਜੀ ਨੇ ਮੂੰਹ ਨਹੀਂ ਲਾਇਆ - ਅੱਠਵੇਂ ਪਾਤਸ਼ਾਹ ਨੇ ਵੀ ਉਹੀ ਸਟੈਂਡ ਬਰਕਰਾਰ ਰੱਖਿਆ। Stand for truth and righteousness regardless of the person or relations. 

6) ਗੁਰੂ ਸਾਹਿਬ ਜੀ ਨੇ ਛੋਟੀ ਉਮਰੇ ਹੀ ਪਰਮਾਤਮਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਤੇ ਦੈਵੀ ਗੁਣਾਂ ਕਰਕੇ ਗੁਰਗੱਦੀ ਤੇ ਬਿਰਾਜਮਾਨ ਹੋਏ। ਵਾਹਿਗੁਰੂ ਦਾ ਭਾਣਾ ਮੰਨਣਾ ਅਤੇ ਕਰਾਮਾਤਾਂ ਚ ਵਿਸ਼ਵਾਸ ਨਹੀਂ ਕਰਨਾ - ਗੁਰੂ ਸਾਹਿਬ ਜੀ ਨੇ ਔਰੰਗਜੇਬ ਦੇ ਕਹਿਣ ਤੇ ਕਰਾਮਾਤ ਕਰਨ ਤੋਂ ਨਾਂਹ ਕੀਤੀ Make Waheguru as an anchor in your own life. Don’t believe in miracles - accept God’s will. 

7) ਨਿਮਰਤਾ ਜੀਵਨ ਨੂੰ ਖ਼ੂਬਸੂਰਤ ਬਣਾਉਂਦੀ ਹੈ - ( ਰਾਣੀ ਦੇ ਪਿਆਰ ਨੂੰ ਸਮਝਦਿਆਂ ਗੁਰੂ ਹੋਣ ਦੇ ਬਾਵਜੂਦ ਆਪਣੇ ਆਪ ਰਾਣੀ ਦਾ ਬੱਚਾ ਅਖਵਾਉਣਾ ਪ੍ਰਵਾਨ ਕੀਤਾ।) Be humble and spread love. 

8)ਸੰਸਾਰ ਦੇ ਵਿੱਚ ਆਪਣੀ ਜ਼ੁੰਮੇਵਾਰੀ ਸਮਝੋ - ਤੁਹਾਡੇ ਲਏ ਫੈਸਲੇ ਆਉਣ ਵਾਲੀਆਂ ਨਸਲਾਂ ਤੇ ਚੰਗਾ ਜਾਂ ਮਾੜਾ ਅਸਰ ਕਰ ਸਕਦੀਆਂ ਹਨ (ਅਚਨਚੇਤ ਬੀਮਾਰੀ ਹੋਣ ਦੇ ਬਾਵਜੂਦ ਨਾਜ਼ੁਕ ਹਾਲਾਤ ਚ ਵੀ ਅੱਠ ਸਾਲ ਦੀ ਉਮਰ ਚ ਗੁਰੂ ਸਾਹਿਬ ਨੇ ਸਹੀ ਫੈਸਲਾ ਲੈੰਦਿਆ ਬਾਬੇ ਬਕਾਲੇ ਚ ਤੇਗ਼ ਬਹਾਦਰ ਜੀ ਨੂੰ ਆਪਣਾ ਉਤਰਾਧਿਕਾਰੀ ਬਣਾਇਆ Recognize your own responsibility and be careful about your own legacy. 
ਡਾ ਰਾਜਵੰਤ ਸਿੰਘ ਵਾਸ਼ਿੰਗਟਨ 
- Dr. Rajwant Singh, Washington

No comments: